ਜਲੰਧਰ — ਬੱਚਾ ਹੋਣ ਤੋਂ ਬਾਅਦ ਔਰਤ ਦਾ ਪੇਟ ਲਟਕ ਜਾਂਦਾ ਹੈ ਜੋ ਕਿ ਦੇਖਣ 'ਚ ਵੀ ਠੀਕ ਨਹੀਂ ਲੱਗਦਾ। ਆਓ ਜਾਣਦੇ ਹਾਂ ਪੇਟ ਨੂੰ ਵੱਧ ਤੋਂ ਵੱਧ ਆਪਣੇ ਸਹੀ ਅਕਾਰ 'ਚ ਲਿਆਉਣ ਦਾ ਤਰੀਕਾ।
ਵੱਧ ਤੋਂ ਵੱਧ ਪਾਣੀ — ਇਸ ਸਮੇਂ ਕੋਸਾ ਪਾਣੀ ਪੀਣਾ ਚਾਹੀਦਾ ਹੈ ਅਤੇ ਕੋਸਾ ਪੀਣਾ ਚਾਹੀਦਾ ਹੈ। ਇਸ ਨਾਲ ਚਮੜੀ ਦਾ ਢਿੱਲਾ ਪਨ ਠੀਕ ਹੁੰਦਾ ਹੈ। ਪਾਣੀ 'ਚ ਬਹੁਤ ਤਰ੍ਹਾਂ ਦੇ ਪੌਸ਼ਕ ਤੱਤ ਹੁੰਦੇ ਹਨ ਜੋ ਕਿ ਚਮੜੀ ਨੂੰ ਸੁੰਦਰ ਬਣਾਉਂਦੇ ਹਨ ਅਤੇ ਚਮਕ ਵੀ ਦਿੰਦੇ ਹਨ।
ਪ੍ਰੋਟੀਨ ਖਾਓ — ਇਸ ਸਮੇਂ ਪ੍ਰੋਟੀਨ ਦੀ ਲੋੜੀਂਦੀ ਮਾਤਰਾ ਲੈਣਾ ਬਹੁਤ ਜ਼ਰੂਰੀ ਹੁੰਦਾ ਹੈ। ਇਸ ਲਈ ਮੱਛੀ, ਪੁੰਗਰੀਆਂ ਦਾਲਾਂ, ਛੋਲੇ, ਨਿਊਟਰੀ ਅਤੇ ਅਲਸੀ ਦੀ ਵਰਤੋਂ ਕਰ ਸਕਦੇ ਹੋ।
ਸਕ੍ਰਬ ਕਰੋ — ਆਪਣੀ ਚਮੜੀ ਨੂੰ ਸਕ੍ਰਬ ਕਰਕੇ ਫਾਲਤੂ ਚਮੜੀ ਨੂੰ ਹਟਾ ਦਿਓ। ਇਸ ਨਾਲ ਚਮੜੀ 'ਚ ਨਮੀ ਆਵੇਗੀ ਅਤੇ ਚਮੜੀ ਲਟਕਣੀ ਬੰਦ ਹੋ ਜਾਵੇਗੀ। ਇਸ ਨਾਲ ਖੂਨ ਦਾ ਦੌਰਾ ਵੀ ਸਹੀ ਹੁੰਦਾ ਹੈ।
ਰੋਜ਼ਾਨਾ ਕਸਰਤ ਕਰੋ — ਡਿਲਵਰੀ ਤੋਂ ਕੁਝ ਦਿਨ ਰੁਕ ਕੇ ਹਲਕੀ -ਹਲਕੀ ਕਸਰਤ ਕਰਨੀ ਸ਼ੁਰੂ ਕਰੋ।
ਦੁੱਧ ਜ਼ਰੂਰ ਪਿਆਓ — ਬੱਚੇ ਨੂੰ ਦੁੱਧ ਪਿਲਾਉਣਾ ਤੁਹਾਡੀ ਸਿਹਤ ਲਈ ਵੀ ਜ਼ਰੂਰੀ ਹੈ।
ਮਾਲਿਸ਼ ਜ਼ਰੂਰ ਕਰਵਾਓ — ਲਟਕੇ ਪੇਟ ਨੂੰ ਠੀਕ ਕਰਨ ਲਈ ਮਾਲਿਸ਼ ਜ਼ਰੂਰ ਕਰੋ ਜਾਂ ਕਿਸੇ ਮਾਹਰ ਕੋਲੋਂ ਕਰਵਾਓ।
ਕੀ ਤੁਸੀਂ ਜਾਣਦੇ ਹੋ ਕਿ ਮਿਰਚ ਤਿੱਖੀ ਕਿਉਂ ਹੁੰਦੀ ਹੈ?
NEXT STORY